Post matric scholarship to SC/ OBC.
Post Matric Scholarship to students belonging to minority community.
Scholarship to Disabled students
Scholarship to Single Girl child
ਮੀਰੀ ਪੀਰੀ ਖਾਲਸਾ ਕਾਲਜ ਭਦੌੜ ਸਥਾਪਨਾ ਤੇ ਵਿਕਾਸ
ਇਹ ਕਾਲਜ ਮੀਰੀ ਪੀਰੀ ਦੇ ਮਾਲਕ, ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਉੱਤੇ ਇਸ ਪੇਂਡੂ ਇਲਾਕੇ ਭਦੌੜ ਵਿੱਚ ਮਿਆਰੀ ਵਿੱਦਿਆ ਮੁਹੱਈਆ ਕਰਾਉਣ ਦੀ ਮਨਸ਼ਾ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਸਵ: ਜਥੇਦਾਰ ਅਵਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੂਰਦਰਸ਼ੀ ਸੋਚ ਸਦਕਾ ਤੇ ਇਸ ਇਲਾਕੇ ਦੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਅਤੇ ਸਰਦਾਰ ਅਮਰ ਸਿੰਘ ਬੀ.ਏ.ਦੇ ਅਣਥੱਕ ਯਤਨਾਂ ਸਦਕਾ ਸਾਲ 2009 ਵਿੱਚ ਸਥਾਪਤ ਹੋਇਆ। ਇਸ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰ ਕਮਲਾਂ ਨਾਲ ਮਿਤੀ 29-01-2009 ਨੂੰ ਰੱਖਿਆ।
ਇਹ ਕਾਲਜ ਇਤਿਹਾਸਕ ਕਸਬਾ ਭਦੌੜ ਵਿੱਚ ਬਰਨਾਲਾ ਬਾਜਾਖਾਨਾ ਮੇਨ ਰੋਡ ਉੱਤੇ ਲਗਭਗ 12 ਏਕੜ ਵਿੱਚ ਫੈਲਿਆ, ਆਧੁਨਿਕ ਤਕਨੀਕ ਨਾਲ ਲੈਸ, ਵਿਸ਼ਾਲ ਕੈਂਪਸ ਵਾਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਕਾਲਜ ਹੈ।